ਹੱਥ ਲਿਖਤ ਨੰਬਰ-26

ਕ੍ਰਿਸ਼ਨ ਲੀਲਾ (ਸੰਗ੍ਰਹ)
ਲੇਖਕ : ਕਵੀ ਸੂਰਦਾਸ ਆਦਿ।
ਵੇਰਵਾ : ਪੱਤਰੇ ੧੩੮: ਪ੍ਰਤੀ ਸਫ਼ਾ ੧੧ ਸਤਰਾਂ : ਖੁੱਲੇ ਪੱਤਰੇ : ਕਾਗ਼ਜ਼ ਦੇਸੀ: ਲਿਖਤ
ਪ੍ਰਾਚੀਨ (ਸਾਫ ਤੇ ਸ਼ੁੱਧ): ਹਾਸ਼ੀਆ ਸਿੱਧ ਸਾਦਾ ਹਰ ਸਫੇ ਦਾ, ਜਿਸ ਦੇ ਉਤੇ ਕੋਈ ਲਕੀਰ ਨਹੀਂ।
ਸਮਾਂ: ੧੭ਵੀਂ ਸਦੀ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਸ੍ਰੀ ਕ੍ਰਿਸ਼ਨਾਯ ਨਮ:।ਸ੍ਰੀ ਗੋਪੀ ਜਨ ਬੱਲਭਾਯ ਨਮ:।
ਬ੍ਰਜ ਭਯੋ ਹੋਮ ਹਰਿ ਕੇ ਪੂਤ ਜਬ ਯਹ ਬਾਤ ਸੁਨੀ । ਸੁਨਿ ਆਨੰਦੇ ਸਬ ਲੋਕ ਗੋਕੁਲ ਗਗਣਕ ਗੁਨੀ ॥.....
ਅੰਤ : ਪਿਛਲੇ ਪੱਤਰੇ ਗੁੰਮ ਹੋਣ ਕਰਕੇ ਇਸ ਪੁਸਤਕ ਦਾ ਅੰਤਲਾ ਪਾਠ ਨਹੀਂ ਮਿਲਦਾ।
ਇਸ ਪੁਸਤਕ ਵਿਚ ਬੜੇ ਸੁੰਦਰ ਰਾਗਾਂ ਦੀਆਂ ਵੰਨਗੀਆਂ ਮਿਲਦੀਆਂ ਹਨ ਤੇ ਰਾਗ ਰਾਗਣੀਆਂ ਵਿਚ ਹੀ ਸ੍ਰੀ ਕ੍ਰਿਸ਼ਨ ਜੀ ਦਾ ਜੀਵਨ ਦਰਸਾਇਆ ਹੈ।