ਹੱਥ ਲਿਖਤ ਨੰਬਰ 198 ਜਨਮ ਸਾਖੀ ਗੁਰੂ ਨਾਨਕ ਜੀ ਕੀਲੇਖਕ : ਭਾਈ ਪੈੜਾ ਮੋਖਾ।ਵੇਰਵਾ : ਪੱਤਰੇ ੧੧ ਤੋਂ ੩੫੭ (੩੪੭); ਪ੍ਰਤੀ ਸਫ਼ਾ ੧੨ ਸਤਰਾਂ: ਕਾਗ਼ਜ ਦੇਸੀ ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਲਾਲ ਲਕੀਰਾਂ ਵਾਲਾ: ਮੁੱਢਲੇ ੧੦ ਪੱਤਰੇ ਫਟੇ ਹੋਏ ਤੇ ਜਿਲਦ ਟੁੱਟੀ ਹੋਈ; ਸਿਰਲੇਖ ਤੇ ਸਾਖੀਆਂ ਦੇ ਅੰਕ ਲਾਲ ਸਿਆਹੀ ਨਾਲ ਲਿਖੋ ਹੋਏ।ਸਮਾਂ : ਡੇਢ ਕੁ ਸੌ ਸਾਲ ਪੁਰਾਣੀ ਜਾਪਦੀ ਹੈ।ਲਿਖਾਰੀ : ਨਾਮਾਲੂਮ।ਆਰੰਭ : (ਮੁੱਢਲੇ ਦੋ ਫਟੇ ਪੱਤਰੇ ਛੱਡ ਕੇ) ਕਲਮ ਕਾਨੇ ਕੀ ਮਨ ਲਿਖਣਹਾਰਾ। ਲਿਖਿਆ ਸੁ ਕਿਆ ਲਿਖਿਆ। ਮਾਇਆ ਕਾ ਜੰਜਾਲ ਲਿਖਿਆ।..... (ਪੱਤਰਾ ੧੧)ਅੰਤ : ਤਾਂ ਗੁਰ ਅੰਗਦ ਆਖਿਆ-ਭਾਈ ਬਾਲਾ! ਦੁਇ ਮਹੀਨੇ ਤੁਸਾਡੀ ਦੇਹ ਛੁਟਣ ਵਿਚਿ ਰਹਦੇ ਹੈਨਿ। ਪਰ ਦੁਇ ਮਹੀਨੇ ਤੁਸੀਂ ਅਸਾਂ ਥੇ ਹਰੋ। ਤਾਂ ਬਾਲੇ ਆਖਿਆ- ਭਲਾ ਜੀ। ਤਾਂ ਬਾਲਾ ਗੁਰੂ ਅੰਗਦ ਪਾਸਿ ਰਹਿਆ ਜਾਂ ਦੁਇ ਮਹੀਨੇ ਪੂਰੇ ਹੋਏ ਤਾਂ ਬਾਲੇ ਦੀ ਦੇਹ ਛੁਟੀ। ਆਪਣੇ ਹੱਥੋਂ ਗੁਰੂ ਅੰਗਦ ਜੀ ਅਲੰਬੂ ਦਿਤਾ। ਹੋਰ ਸਿਖ ਹਥਿ ਪਕੜਿ ਰਹੇ। ਤਾਂ ਗੁਰੂ ਅੰਗਦੁ ਆਖਿਆ-ਭਾਖੀ ਸਿੱਖੋਂ। ਭਾਈ ਬਾਲੇ ਅਤੇ ਗੁਰੂ ਨਾਨਕ ਵਿਚਿ ਭੇਦੁ ਕੋਈ ਨਾ ਸੀ । ਏਹੋ ਗੁਰੂ ਅਤੇ ਸਿਖਾਂ ਦਾ ਭੇਦੁ ਆਹਾ। ਬੋਲਹੁ ਭਾਈ ਜੀ ਸਤਿ ਕਰਤਾਰੁ ਸਤਿ ਕਰਤਾਰੁ। ਸਲੋਕੁ। ਜੋ ਗਾਵੈ ਸੁਣੈ ਪੜੇ ਲਿਖੈ ਚਿਤ ਲਾਇ ਕੈ, ਤਿਸ ਹਰਿ ਲਏ ਮਿਲਾਇ। ਹਉ ਢਾਢੀ ਦਰਿ ਮੰਗਤਾ, ਦੀਜੈ ਦਾਨੁ ਰਜਾਇ। ਨਾਮ ਦਾਨੁ ਇਸਨਾਨੁ ਦੇਹ, ਰਜਾਂ ਤ੍ਰਿਪਤਿ ਅਘਾਇ। ਢਾਢੀ ਜਪ ਸੁਖੁ ਪਾਇਆ, ਚਰਨ ਕਮਲ ਲਿਵ ਲਾਇ। ਦਾਸ ਨਾਨਕ ਕੀ ਬੇਨਤੀ, ਮੁਹਿ ਰਾਖੁ ਲੇਹੁ ਸਰਨਾਇ॥੧॥ ਬੋਲਹੁ ਭਾਈ ਜੀ ਵਾਹਗੁਰੂ॥ ੯੧॥ ਲਾਉਕੰਨਾਂ ਅਖਰ ਤੁਕ ਸੋਧਿ ਪੜ੍ਹਣਾ। ਭੁਲੇ ਚੁਕੇ ਬਖਸ਼ਿ ਲੈਣਾ, ਸਦਕਾ ਵਾਹਗੁਰੂ ਕਾ।(ਪਤੱਰਾ ੩੫੭)