ਹੱਥ ਲਿਖਤ ਨੰਬਰ-35 ਵਿਚਾਰ ਸਾਗਰਲੇਖਕ : ਸਾਧੂ ਨਿਸ਼ਚਲ ਦਾਸ।ਵੇਰਵਾ : ਪੱਤਰੇ ਪੰਜਵੇਂ ਤਰੰਗ ਤਕ ੯੧, ੬ਵੇਂ ਤਰੰਗ ਦੇ ਪੱਤਰੇ ੪੯ ਤੇ ੭ਵੇਂ ਤਰੰਗ ਦੇ ੨੬-ਕੁਲ ਜੋੜ ੧੬੬; ਪ੍ਰਤੀ ਸਫਾ ੧੫ ਸਤਰਾਂ: ਲਿਖਤ ਪ੍ਰਾਚੀਨ, ਕਾਗਜ਼ ਦੇਸੀ: ਹਾਸ਼ੀਆ ਰੰਗੀਨ ਲਕੀਰਾ ਵਾਲਾ ਅੱਧਾ ਅੱਧਾ ਇੰਚ; ਲਿਖਤ ਸਿੱਧੀ ਸਾਦੀ, ਪਰ ਸਾਫ਼, ਸ਼ੁੱਧ ਤੇ ਲੇਮੇ ਦਾ ਕਰ ਕੇ ਲਿਖੀ ਹੋਈਲਿਖਾਰੀ-ਨਾਮਾਲੂਮ।ਆਰੰਭ: ੴ ਸਤਿਗੁਰ ਪ੍ਰਸਾਦਿ॥ ਸ੍ਰੀ ਗਣੇਸਾਯ ਨਮ:। ਅਥ ਵਿਚਾਰ ਸਾਗਰ ਗ੍ਰਿੰਥ ਲਿਖਯਤੇ। ਅਬ ਵਸਤੁ ਨਿਰਦੇਸ ਰੂਪ ਮੰਗਲ॥ ਦੋ॥ ਜੋ ਸੁਖ ਨਿਤਯ ਪ੍ਰਕਾਸ ਵਿਭ, ਨਾਮ ਰੂਪ ਆਧਾਰ। ਮਤਿ ਨ ਲਖੈ ਜਿਹ ਮਤਿ ਲਖੈ, ਸੋ ਮੈ ਸ਼ੁੱਧ ਅਪਾਰ ॥੧॥ ਅਵਿਧ ਅਪਾਰ ਸਰੂਪ ਸਮ, ਲਹਰੀ ਵਿਸਨੁ ਮਹੇਸ। ਵਿਧਿ ਰਵਿ ਚੰਦਾ ਵਰਣ ਯਮ, ਸਕਤਿ ਧਨੇਸ ਗਣੇਸ॥੨॥ਅੰਤ : ਪਰੰਤੂ ਜੈਸੇ ਮਠਾਕਾਸ ਮੈ ਘਟਾਕਾਸ ਕੇ ਅਭੇਦ ਹੂਵਾ ਸੋ ਮਟਾਕਾਸ ਮਹਾਕਾਸ ਰੂਪ ਹੀ ਹੈ। ਤੈਸੇ ਈਸ਼ਰ ਤੈਂ ਅਭੇਦ ਹੋਵੈ ਹੈ ਸੋ ਈਸ੍ਵਰ ਸ਼ੁੱਧ ਬ੍ਰਹਮ ਹੀ ਹੈ। ਯਾਂ ਤੇ ਸ਼ੁੱਧ ਬ੍ਰਹਮ ਕੀ ਪ੍ਰਾਪਤਿ ਹੋਵੈ ਹੈਂ॥ ਦੋਹਰਾ॥ ਯਹ ਬਿਚਾਰ ਸਾਗਰ ਕਿਯੋ, ਜਾਮੇ ਰਤਨ ਅਨੇਕ ਗੋਪਯ ਬੇਦ ਸਿਧਾਂਤ ਹੈ. ਪ੍ਰਗਟ ਲਹਤ ਸੁ ਬਿਬੇਕ ॥੧੦੫॥ ਸਾਂਖਯ ਨਯਾਯ ਮੈਂ ਸਮ ਕਿਯੇ, ਪਢਿ ਵਯਾਕਰਣ ਅਸੇਖ। ਪਢੇ ਗ੍ਰੰਥ ਅਤ ਕੇ, ਰਹਯੋ ਨ ਏਕਹ ਸੇਖ॥ ੧੦੬॥ ਕਠਿਨ ਜੁ ਔਰ ਨਿਬੰਧ ਹੈ. ਜਿਨ ਮੈ ਮਤ ਕੇ ਭੇਦ॥ ਸਮ ਤੇ ਅਵਗਾਹਨ ਕਿਯੋ, ਨਿਸਚਲ ਦਾਸ ਸਬੇਦ ॥੧੦੭॥ ਤਿਨ ਯਹ ਭਾਖਾ ਗ੍ਰੰਥ ਕਿਯੋ, ਰੰਚ ਨ ਉਪਜੀ ਲਾਜ। ਤਾ ਮੈਂ ਯਹ ਇਕ ਹੇਤੁ ਹੈ, ਦਯਾ ਧਰਮ ਸਿਰਤਾਜ ॥੧੦੮॥ ਬਿਨ ਵਯਾਕਰਨ ਨ ਪੜ੍ਹਿ ਸਕੈ, ਗ੍ਰੰਥ ਸੰਸਕ੍ਰਿਤ ਮੰਦ। ਪੜੈ ਯਾਹਿ ਅਨਯਾਸ ਹੀ, ਲਹੈ ਸੁ ਪਰਮਾਨੰਤ॥੧੦੯॥ ਦਿੱਲੀ ਤੇ ਪਸਚਿਮ ਦਿਸਾ, ਕੋਸ ਅਠਾਰਹ ਗਾਮ । ਤਾ ਮੈਂ ਯਹ ਪੂਰੋ ਭਯੋ, ਕਿਹਿਰੈਲੀ ਤਿਹਿ ਨਾਮ॥ ੧੧੦॥ ਗਯਾਨੀ ਮੁਕਤਿ ਬਿਦੇਹ ਮੈ, ਜਾਸੈ ਹੋਯ ਅਭੇਦ। ਦਾਦੂ ਆਦੂ ਰੂਪ ਸੋ, ਜਾਹਿ ਬਖਾਨਤ ਬੇਦ॥ ੧੧੧॥ ਨਾਮ ਰੂਪ ਵਯਭਿਯਾਰਿ ਮੈ, ਅਨਗਤਿ ਏਕ ਅਨੂਪ,। ਦਾਦੂ ਪਦ ਕੋ ਲਛਯ ਹੈ, ਅਸਤਿ ਭਾਂਤ ਪ੍ਰਿਯ ਰੂਪ॥ ੧੧੨॥ਇਤਿ ਸ੍ਰੀ ਬਿਚਾਰ ਸਾਗੁਰੇ ਜੀਵਨ ਮੁਕਤ ਬਿਦੇਹ ਮੁਕਤਿ ਬਰਣਨੰ ਨਾਮ ਸਪਤਮਸਤਰੰਗ : ੭ ਸੰਮਤ ੧੯੦੯।