ਹੱਥ ਲਿਖਤ ਨੰਬਰ 187 ਬਾਣੀ ਮਾੜੂ ਦਾਸ ਜੀ ਕੀਲੇਖਕ : ਸੰਤ ਮਾੜੂ ਦਾਸ।ਵੇਰਵਾ : ਪੱਤਰੇ (ਰੁਕੇ) ੧੩, ਫੁਟਕਲ ਪੱਤਰੇ ੪, ਬਾਕੀ ਬਾਣੀ ਦੇ ਪੱਤਰੇ ੨੦੩, ਕੁਲ ਜੋੜ ੨੨੦ ਪ੍ਰਤੀ ਸਫਾ ੬-੭ ਕਾਗ਼ਜ਼ ਪਤਲਾ ਦੇਸੀ: ਕਾਗ਼ਜ਼ ਦਾ ਰੰਗ ਹਰਾ ਤੇ ਸਫ਼ੈਦ; ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਰੰਗੀਨ ਲਕੀਰਾਂ ਵਾਲਾ: ਸਿਰਲੇਖ, ਛੰਦ-ਅੰਕ ਤੇ ਰਹਾਉ ਲਾਲ ਸਿਆਹੀ ਨਾਲ ਅੰਕਿਤ।ਸਮਾਂ : ੧੯ਵੀਂ ਸਦੀ ਈ.।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ। ਰੁਕੇ । ਤੂੰ ਕਿਆ ਭੁੱਲਾ ਜਾਗੁ ਦੇਖੁ ਹੂਆ ਮਨ ਰਾਜੀ ਰੇ। (ਪੱਤਰਾ ੧)ਅੰਤ : ਮਾੜੂ ਮਗਨ ਮੰਨੁ ਹੋ ਰਹਾ, ਗਗਨ ਗੁਫਾ ਮੈ ਜਾਇ । ਹਰਿ ਹਰਿ ਹਿਰਦੇ ਧਾਰ ਕੇ, ਆਵਾਗਉਨ ਮਿਟਾਇ॥੨੦੭॥ (ਪੱਤਰਾ ੨੦੩)