ਹੱਥ ਲਿਖਤ ਨੰਬਰ 220

ਸਲੋਕ ਸਹਸਕ੍ਰਿਤੀ ਟੀਕਾ
ਟੀਕਾਕਾਰ : ਸੰਤ ਲਾਲ ਸਿੰਘ।
ਵੇਰਵਾ : ਪੱਤਰੇ ੧੮੪: ਪ੍ਰਤੀ ਸਫ਼ਾ ੧੫-੧੯ ਸਤਰਾਂ: ਕਾਗਜ਼ ਦੇਸੀ ਤੇ ਅੰਗਰੇਜ਼ੀ ਰਲਿਆ ਮਿਲਿਆ; ਲਿਖਤ ਤਿੰਨ ਕਿਸਮ ਦੀ-ਮੁੱਢ ਵਿਚ ਪੱਤਰਾ ਨੰ. ੧੩ ਤਕ ਪਹਿਲੀ ਕਿਸਮ ਦੀ ਕੁਝ ਪੁਰਾਣੀ ਲਿਖਤ ਹੈ ਤੇ ਫੇਰ ਪੱਤਰਾ ਨੰ. ੧੪ ਤੋਂ ੧੩੦ ਤਕ ਨਵੀਂ ਤੇ ਵੱਖਰੀ ਕਿਸਮ ਦੀ ਲਿਖਤ ਹੈ। ਫੇਰ ਇਸ ਤੋਂ ਅੱਗੇ ਪੱਤਰਾ ਨੰ. ੧੮੪ ਤਕ ਲਿਖਤੇ ਕਿਤੇ ਹੋਰ ਕਲਮ ਦੀ, ਜਿਸ ਵਿਚ ਨੰ. ੧੩੩, ੧੩੪, ੧੩੫, ੧੪੦, ૧૪૧, ૧૪૩, ૧૪૫, ૧૪૯, ૧૪૭, ૧૪૯, ૧૫૧, ૧૫૪, ૧૫૭, ૧૫૬, ૧૯૨, ૧૯૩, ૧૯ઇ, ૧૯૭, ૧૭૦, ૧૧, ૧૭૨, ૧૭૪, ૧૭૫, ૧૭૬, ੧੮੦ ਤੋਂ ੧੮੨ ਦੇ ਪੱਤਰੇ ਕੇਵਲ ਇਕੋ ਪਾਸੇ ਲਿਖੇ ਹੋਏ ਹਨ ਤੇ ਪੱਤਰਾ ਨੰ. ੧੮੧ ਤੇ ੧੮੩ ਵਿਚ ਦੋਹੀਂ ਪਾਸੀ ਹਰੇਕ ਸਫ਼ੇ ਦੇ ਵਿਚਕਾਰ ਉਪਰੋ ਹੇਠ ਵਲ ਇਕ ਇਕ ਵਾਧੂ ਲਕੀਰ ਖਿੱਚੀ ਹੋਈ ਹੈ।
ਸਮਾਂ : ਸੰਮਤ ੧੯੩੮ ਬਿ., ਨਕਲ-੭ ਅਸੂ, ਨਾ. ਸ਼ਾ. ੪੧੩। ਲਿਖਾਰੀ-ਨਾਮਾਲੂਮ।
ਸਥਾਨ : ਨਾਮਾਲੂਮ ।
ਆਰੰਭ : ੴ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ
ਗੁਰਪ੍ਰਸਾਦਿ। ਅਥ ਸਹੰਸਕ੍ਰਿਤ ਸਲੋਕ ਸਟੀਕ ਗੁਰਸਿਖ ਸੰਬਾਦ ਲਾਲ ਸਿੰਘ ਕ੍ਰਿਤ
ਲਿਖਯਤੇ। ਸਲੋਕ। ਆਦਿਪੂਰਨ ਮਧ ਪੂਰਨ..
ਅੰਤ : ਇਸ ਟੀਕੇ ਦੀ ਸਮਾਪਤੀ ਸੰਮਤ ਉਨੀ ਸੈ ਅਠਤੀ ਮੈਂ ਭਈ ਹੈ। ਜੇਠ ਮਾਸ ਸੁਕਲ
ਪਖ ਚੌਦਸ ਸੁਕ ਵਾਰ ਪੂਰਨ ਭਇਆ ਹੈ। ਸਰਬ ਸੰਤ ਜਨ ਮਹਾਤਮੇਂ ਕੀ ਕ੍ਰਿਪਾ
ਕਰਕੇ। ਹਰੀ ਓਅੰ ਤਤ ਸਤ ਬ੍ਰਹਮ। ੧੩੧॥ ਇਤ ਸ੍ਰੀ ਸਹੰਸਕ੍ਰਿਤ ਸਲੋਕ ਸਟੀਕ
ਲਾਲ ਸਿੰਘ ਕ੍ਰਿਤ ਸਮਾਪਤੰ ॥ ੧॥੭ ਅਸੂ ਸੰ: ਨਾ, ੪੧੩॥