ਹੱਥ ਲਿਖਤ ਨੰਬਰ 216

ਸ੍ਰੀ ਮਤ ਭਾਗਵਤ ਮੋਖ ਸਾਗਰ ਗ੍ਰੰਥ
ਲੇਖਕ : ਸੰਤ ਚਤੁਰ ਸਿੰਘ (ਨਿਰਮਲੇ)।
ਵੇਰਵਾ : ਪਤਰੇ ਹੇਠ ਲਿਖੇ ਕ੍ਰਮ ਅਨੁਸਾਰ ਹਨ-
ਪ੍ਰ੍ਥਮ ਸਕੰਧ ੬੦
ਦੂਸਰਾ ਸਕੰਧ ੧੬
ਤੀਸਰਾ ਸਕੰਧ ३੯
ਚਤੁਰਥ ਸਕੰਧ ३੭
ਪੰਚਮ ਸਕੰਧ ३੦
ਸ਼ਸ਼ਟਮ ਸਕੰਧ ੨੧
ਸਪਤਮ ਸਕ ੧੭
ਅਸ਼ਟਮ ਸਕੰਧ ३੨
ਨਵਮ ਸਕੰਧ ੮੫
ਦਸਮ ਸਕੰਧ (ਪੂਰਬਾਰਧ) ੮੭
ਦਸਮ ਸਕੰਧ (ਉਤਰਾਰਧ) ੧੧੧
ਇਕਾਦਸ਼ ਸਕੰਧ ੪੮
ਦ੍ਵਾਦਸ਼ ਸਕੰਧ ੧੯
ਜੋੜ ੬੦੨
ਪ੍ਰਤੀ ਸਫ਼ਾ ੧੬ ਸਤਰਾਂ: ਕਾਗ਼ਜ਼ ਖ਼ਾਕੀ, ਲਿਖਤ ਸਾਫ਼ ਤੇ ਸ਼ੁੱਧ ਹਾਸ਼ੀਆ ਸਾਦਾ ਬਿਨਾਂ ਲਕੀਰਾਂ ਦੇ; ਖੁਲ੍ਹੇ ਪੱਤਰੇ ਸਿਆਹੀ ਕਾਲੀ ਪਰ ਹਰੇਕ ਸਕੰਧ ਦੇ ਆਦਿ- ਅੰਤ ਲਾਲ ਸਿਆਹੀ ਵੀ ਵਰਤੀ ਹੈ। ਇਹ ਪੁਸਤਕ ਅਜੇ ਤਕ ਕਿਤੇ ਛਪੀ ਨਹੀਂ ਤੇ ਲੇਖਕ ਦੇ ਪੁਸਤਕਾਲੇ ਦੇ ਇਕੋ ਇਕ ਪ੍ਰਤੀ ਹੈ, ਜਿਸ ਕਰ ਕੇ ਦੁਰਲੱਭ ਹੈ।
ਸਮਾਂ : ਰਚਨਾ-ਕਾਲ ਸੰਮਤ ੧੯੫੭ ਬਿ. ਤੇ ਲਿਪੀ-ਕਾਲ ਸੰਮਤ ੧੯੬੦ ਬਿਕ੍ਰਮੀ (ਸੰਨ ੧੯੦੪ ਈ.)। ਲਿਖਾਰੀ-ਲੇਖਕ ਖ਼ੁਦ ਹੀ ਜਾਪਦਾ ਹੈ।
ਆਰੰਭ: ੴ ਐ ੴ ਸਤਿਗੁਰ ਪ੍ਰਸਾਦਿ। ਤਵ ਪ੍ਰਸਾਦਿ। ਅਥ ਸ੍ਰੀ ਮਤ ਭਾਗਵਤ ਮੋਖ
ਸਾਗਰ ਗ੍ਰੰਥ ਲਿਖਯਤੇ॥ ਦੋ॥
ਅਗੁਣ ਸਗੁਣ ਸਭ ਨਾਮ ਹਰਿ, ਨਮੋ ਨਮੋ ਸੁਖਕੰਦ॥
ਵਾਹਿਗੁਰੂ ਜੀ ਕੀ ਫਤੇ, ਹੋਵੈ ਬਿਘਨ ਨਿਕੰਧ॥ ੧॥ਪੱਤਰਾ ੧ ਪਹਿਲਾ ਸਕੰਧ)
ਅੰਤ : ਪਰਨ ਸ੍ਰੀ ਮਤ ਗ੍ਰੰਥ ਇਹ ਭਯੋ ਹਰੀ ਪਰਤਾਪ।
ਨਾਰਇਣ ਸ੍ਰੀ ਸੰਤ ਦਿਵ, ਗੁਰੂ ਗੁਰੂ ਪਦ ਚਾਪ॥੫੫॥
ਇਹ ਸ੍ਰੀ ਮਤ ਭਾਗਵਤ ਮੋਖ ਸਾਗਰ ਗ੍ਰੰਥੇ, ਮਹਾ ਪੁਰਾਣੇ ਦ੍ਵਾਦਸ
ਸਕੰਧੇ ਸੂਤ ਰਿਖਨ ਸੰਬਾਦੇ ਸ੍ਰੀ ਮਤ ਸਮਾਪਤੀ ਬਰਨਨੰ ਨਾਮ ਪ੍ਰੌਦਸਮੇ ਤਰੰਗ॥ १३॥
ਸ੍ਰੀ ਮਤ ਭਾਗਵਤ ਦਵਾਦਸ ਸਕੰਧ ਸਮਾਪਤੰ ਸੁਭੰ ॥੧੨॥
ਸੰਮਤ ਬਿਕ੍ਰਮੀ ਲਿਖਤ ਸਮਾਪਤੀ ਕਾ ੧੯੬੦ ਬੈਸਾਖ ੨੬ (ਪੱਤਰਾ ੧੯)
ਇਸ ਪੁਸਤਕ ਦਾ ਲੇਖਕ ਕਵੀ ਚਤੁਰ ਸਿੰਘ ਨਿਰਮਲਾ, ਜੋ ਇਸ ਵਿਚ ਥਾਂ ਪਰ ਥਾਂ ਆਪਣਾ ਨਾਮ ਵੇਦ ਸਿੰਘ ਲਿਖਦਾ ਹੈ, ਜੈਤੋ ਤੇ ਭਾਈ ਰੂਪੇ ਦੇ ਲਾਗੇ ਪਿੰਡ ਠੱਠੀ ਦਾ ਵਸਨੀਕ ਸੀ। ਇਹ ਪੁਸਤਕ ਉਸ ਨੇ ਸੰਮਤ ੧੯੫੭ ਬਿ. ਵਿੱਚ ਲਿਖ ਕੇ ਪੂਰਣ ਕੀਤੀ, ਜਿਵੇਂ ਕਿ ਉਸਦੀ ਇਸ ਚੋਪਈ ਤੋਂ ਪਤਾ ਲਗਦਾ ਹੈ :
ਸੰਮਤ ਬਿਕ੍ਰਮ ਨਿਪਤਿ ਸੁਭਾਏ।
ਰਿਖ ਸਰ ਖੰਡ ਆਤਮਾ ਗਾਏ।
ਚੇਤ੍ਰ ਸਿਤਾ ਪੂਰਣ ਬੁਧਵਾਰੂ।
ਭਯੋ ਗ੍ਰੰਥ ਪੂਰਣ ਸੁਖਕਾਰੁ। (ਦੇਖੋ, ਸਕੰਧ ੧੨, ਪੱਤਰਾ ੧੮ ਅ)
ਪਰ ਪਿਛੋਂ ਉਸ ਨੇ ਇਹ ਗ੍ਰੰਥ ਰਾਮ 'ਤਾ ਰਾਮ ਬ੍ਰਾਹਮਣ ਨੂੰ, ਜੋ ਉਸ ਦਾ ਪੁਰੋਹਿਤ ਸੀ, ਪੁੰਨ ਕਰ ਦਿੱਤਾ। ਫੇਰ ਉਸ ਦੇ ਘਰੋਂ ਇਹ ਗ੍ਰੰਥ ਕਈ ਥਾਵੀਂ ਹੁੰਦਾ ਹੋਇਆ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਪੁਸਤਕਾਲੇ ਵਿਚ ਪੁੱਜਾ, ਜਿਥੇ ਕਿ ਹੁਣ ਇਸ ਦੀ ਪ੍ਰਤੀ ਸੁਰੱਖਿਅਤ ਹੈ।