ਹੱਥ ਲਿਖਤ ਨੰਬਰ 73

ਕਵਿ ਵੱਲਭ
ਲੇਖਕ : ਕਵੀ ਹਰਿ ਚਰਨ ਦਾਸ।
ਵੇਰਵਾ : ਪੱਤਰੇ ੮੮; ਪ੍ਰਤੀ ਸਫ਼ਾ ੨੫ ਸਤਰਾਂ ਰੰਗੀਨ ਹਾਸ਼ੀਆ ਇਕ ਇਕ ਇੰਚ; ਕਾਗ਼ਜ਼ ਦੇਸੀ; ਲਿਖਤ ਪ੍ਰਾਚੀਨ; ਸਿਰਲੇਖ, ਕਵੀਆਂ ਦੇ ਨਾਮ ਤੇ ਛੰਦ-ਅੰਕ ਲਾਲ ਸਿਆਹੀ ਨਾਲ ਲਿਖੇ ਹੋਏ; ਲਿਖਤ ਸ਼ੁੱਧ।
ਸਮਾਂ: ਜੇਠ ਵਦੀ ੧੦, ਸੰਮਤ ੧੮੩੯ ਬਿ.।
ਲਿਖਾਰੀ : ਨਾਮਾਲੂਮ।
ਆਰੰਭ : ੴ ਓਅੰ ਸ੍ਰੀ ਗਣੇਸਾਇ ਨਮ:। ਅਥ ਰਾਧਾ ਵਿਜਯਤੇ ਨਮਾਮੀ। ਅਥ ਕਵਿ ਵਲਭ ਕਵਿ ਹਰਿਚਰਨ ਦਾਸ ਲਿਖਯਤੇ॥ ਦੋਹਰਾ॥
ਮੋਹਨ ਚਰਨ ਪਯੋਜ ਮੈ, ਤੁਲਸੀ ਕੋ ਹੈ ਵਾਸ।
ਤਾਹਿ ਸੁਮਰਿ ਹਰਿ ਭਗਤ ਸਭ, ਕਰਤਿ (ਬਿ) ਘਨ ਕੋ ਨਾਸ॥੧॥
ਅੰਤ : ਸਵੈਯਾ॥ ਰਾਧਕਾ ਕੇ ਦਿਗ ਕੋ ਸਜਨੀ, ਸਮਤਾ ਨਹੀਂ ਪੰਕਜ ਕੇ ਦਲ ਕੀ ਹੈ।
ਖੰਜਨ ਮੰਜੁਲ ਭਾਸਤ ਹੈਨ, ਅਨੂਠੀ ਬਨੀ ਛਬਿ ਕਜਲ ਕੀ ਹੈ।
ਛੂਟ ਪਰੀ ਅਲਕੇ ਪਲਿਕੇ ਛਇ, ਉਰੋਜਨ ਮੈ ਬਲਕ ਨੀ) ਹੈ।
ਕੰਚਨ ਕੇ ਮਨੁ ਚਾਰ ਪਹਾਰ ਮੈ, ਧਾਰ ਧਸੀ ਜਮਨਾ ਜਲ ਕੀ ਹੈ॥੭੮॥
ਸੰਬਤ ਨੰਦ ਰੁਹਤਾਸਨ ਇੰਦ, ਗਜ ਇੰਦ ਸਮੇ ਗਨਨਾ ਜੁ ਦਿਖਾਈ।
ਦੂਸਰੋ ਜੇਠ ਲਸੀ ਦਸਮੀ ਥਿਤ, ਪ੍ਰਾਤ ਹੀ ਸਾਵਰੋ ਪੱਛ ਨਿਕਾਈ।
ਤੀਰ ਤੜਾਗ ਕੇ ਔ ਬੁਧਵਾਰ, ਬਿਕਰਮਨ ਕੀ ਗਤਿ ਲਾਯ ਲਗਾਈ।
ਸ੍ਰੀ ਤੁਲਸੀ ਉਪਕੰਠ ਤਹਾਂ, ਰਚਨਾ ਯਹਿ ਪੂਰੀ ਭਈ ਸੁਖਦਾਈ॥੭੯॥ ਦੋਹਾ॥
ਸ੍ਰੀ ਰਾਧਾ ਪਦ ਕੰਜ ਕੀ, ਰਜ ਨਿਜ ਨੈਨ ਤਿਲਾਇ।
ਚਕਾਹਤਿ ਕਿਯ ਮ੍ਰਿਤੁ ਤਵ, ਕਿਸਨਹਿ ਕੰਠ ਲਗਾਇ॥੮੦॥
ਇਤਿ ਸ੍ਰੀ ਹਰਿ ਚਰਨ ਦਾਸ ਕਿਤੇ ਕਵੀ ਵਲਡੇ ਗ੍ਰੰਥ ਸੰਪੂਰਣ ਸਮਾਪਤ
ਮਸਤਸੁਭਮਸਤ॥ ਇਤੀ॥੧॥