ਹੱਥ ਲਿਖਤ ਨੰਬਰ 252 ਨਾਂ : ਵੈਰਾਗ ਸ਼ਤਕਲੇਖਕ : ਭਰਤ੍ਰੀ ਹਰੀ।ਅਨੁਵਾਦ : ਪੰਡਿਤ ਹਰਿ ਦਿਆਲ।ਵੇਰਵਾ : ਪੱਤਰੇ ੮੧; ਪ੍ਰਤੀ ਸਫ਼ਾ ੧੪ ਸਤਰਾਂ: ਕਾਗ਼ਜ਼ ਦੇਸੀ: ਲਿਖਤ ਸਿੱਧੀ ਸਾਦੀ, ਜੋ ਕਈ ਥਾਂਵੀਂ ਅਸ਼ੁੱਧ ਹੋਣ ਕਰਕੇ ਹਾਸ਼ੀਏ ਉੱਤੇ ਸੁਧਾਈ ਕੀਤੀ ਹੋਈ; ਛੰਦਾਂ ਦੇ ਨਾਮ, ਅੰਕ ਤੇ ਕੁਝ ਆਦਿ-ਅੰਤ ਦੇ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਕੁਝ ਪੱਤਰੇ ਫਟੇ ਹੋਣ ਕਰਕੇ ਨਵੇਂ ਸਿਰਿਓਂ ਚੇਪੀਆਂ ਲਾ ਕੇ ਜੋੜੇ ਹੋਏ; ਅੰਤਲੇ ਪਤਰੇ ਗੁੰਮ ਹੋਣ ਕਰਕੇ ਪੁਸਤਕ ਅਧੂਰੀ ਹੈ।ਸਮਾਂ : ਅਨਿਸ਼ਚਿਤ।ਲਿਖਾਰੀ : ਨਾਮਾਲੂਮ।ਆਰੰਭ : ੴ ਸਤਿਗੁਰ ਪ੍ਰਸਾਦਿ॥ ਸ੍ਰੀ ਸੰਕਰਾਯ ਨਮ:॥ ਅਥ ਸ੍ਰੀ ਹਰਿ ਭਰਤ ਵੈਰਾਗ ਸਤਕਭਾਖਾ ਲਿਖਯਤੇ। ਦੋਹਰਾ। ਦੁਰਦ ਬਦਨ ਦੁਰਜਨ ਦਲਨ, ਮਦਨ ਕਦਨ ਸਿਵਨੰਦ। (ਪੱਤਰਾ ੧) ਅੰਤ : ਸਵੈਯਾ। ਸੁਖ ਸ੍ਵਰੂਪ ਸਵੈ ਅਹਿ ਊਪਰ, ਬਾਰਿਜ ਨਾਭਿ ਸੁਰੇਸ (ਪੱਤਰਾ ੮੧) ਇਸ ਤੋਂ ਅੱਗੇ ਪੱਤਰੇ ਗੁੰਮ ਹੋਣ ਕਰਕੇ ਅਗਲਾ ਪਾਠ ਨਹੀਂ ਮਿਲਦਾ