ਹੱਥ ਲਿਖਤ ਨੰਬਰ-14 ੨੧੫. ਬ੍ਰਿਜਰਾਜ ਬਿਲਾਸ ਸਤਸੈਯਾਲੇਖਕ : ਸਾਧੂ ਅਮੀਰ ਦਾਸ, ਉਦਾਸੀ।ਵੇਰਵਾ : ਪੱਤਰੇ ੫੫; ਪ੍ਰਤੀ ਸਫ਼ਾ ੧੬ ਸਤਰਾਂ ਪੁਰਾਤਨ ਲਿਖਤ, ਅੱਖਰ ਮੋਟੇ, ਤੇ ਲਿਖਤ ਸ਼ੁੱਧ, ਪੁਸਤਕ ਵਿਚ ਸੱਜੇ-ਖੱਬੇ ਇਕ ਇੰਚ ਹਾਸ਼ੀਆ ਅਤੇ ਆਮੋ ਸਾਹਮਣੇ ਅੱਧਾ ਅੱਧਾ ਇੰਚ ਹਾਸ਼ੀਆ ਛੱਡਿਆ ਹੋਇਆ; ਕੁਝ ਛੰਦਾਂ ਦੇ ਸਿਰਲੇਖ ਤੇ ਅੰਕ ਗੇਰੂ ਨਾਲ ਰੰਗੇ ਹੋਏ; ੫੧ਵਾਂ ਪੱਤਰਾਂ ਗੁੰਮ, ਜਿਸ ਕਰਕੇ ਦੋਹਰਾ ਅੰਕ ੬੪੦ ਤੋਂ ੬੫੫ ਤਕ ਦਾ ਪਾਠ ਨਹੀਂ ਮਿਲਦਾ।ਸਮਾਂ : ਸੰਮਤ ੧੮੯੬ ਬਿ. ਦੇ ਨੇੜੇ ਤੇੜੇ। ਲਿਖਾਰੀ-ਨਾਮਾਲੂਮ।ਆਰੰਭ : ੴ ਸ੍ਰੀ ਜੁਗਲ ਕਿਸ਼ੋਰਾਯ ਨਮ:॥ ਅਥ ਸ੍ਰੀ ਬ੍ਰਿਜਰਾਜ ਬਿਲਾਸ ਸਤਸੈਯਾ ਅਮੀਰ ਦਾਸ ਕ੍ਰਿਤ ਲਿਖਯਤੇ॥ ਦੋਹਾ॥ਬਸਹਿ ਸਦਾ ਮੇਰੇ ਹਿਯੇ, ਸ੍ਰੀ ਰਾਧਾ ਬ੍ਰਿਜ ਚੰਦ। ਨੈਨ ਨਿਸਾ ਨਿਰਖੈ ਨਸੈ ਰਸੈ ਰਾਸ ਆਨੰਦ ॥੧॥ਸ੍ਰੀ ਬ੍ਰਿਜ ਰਾਜ ਬਿਲਾਸ ਯਹਿ, ਰਾਜਤ ਅਨੁਗ ਅਮੀਰ । ਤਿਨ ਹਿਤ ਜੁਗਲ ਸਨੇਹ ਬਸਿ, ਜਿਨ ਮਤਿ ਸਕਲ ਸਧੀਰ॥੨॥ਪ੍ਰਥਮ ਨਖ ਸਿਖ ਬਰਨਨ॥ ਚਰਨੋਪਮਾ॥ ਚਰਨ ਚਾਰੁ ਮੇਰੇ ਹਿਯੇ, ਜਬ ਆਵਤ ਨੰਦ ਨੰਦ। ਕਸਟ ਮਿਟੈ ਤਮ ਤੋਮ ਜੈ, ਦਿਪੈ ਦੀਹ ਦਸ ਚੰਦ॥੩॥ਅੰਤ :ਧਯਾਨ ਧਾਰਬੇ ਜੋਗ ਕੋ, ਸ੍ਰੀ ਰਾਧਾ ਬ੍ਰਿਜ ਚੰਦ। ਨਿਰਮਲ ਕੌਨ ਨਿਵਾਸ ਹਿਤ, ਬਿੰਦਾ ਬਨ ਸੁਖ ਕੰਦ॥੧੦੦॥ ਜਾਂਚਤ ਅਨੁਗ ਅਮੀਰ ਅਸ, ਤੁਮ ਪੈ ਗਿਰਿਧਰ ਲਾਲ । ਚਰਨ ਸਰਨ ਦੇ ਸਰਬ ਬਿਧਿ, ਕੀਜੈ ਕ੍ਰਿਪਾ ਕ੍ਰਿਪਾਲ॥ ੭੦੧ ॥ ਇਤਿ ਸ੍ਰੀ ਬ੍ਰਿਜ ਰਾਜ ਬਿਲਾਸ ਅਮੀਰਦਾਸ ਕ੍ਰਿਤ ਸਤਸੈਯਾ ਸਮਾਪਤ॥