ਹੱਥ ਲਿਖਤ ਨੰਬਰ 130 ਕ੍ਰਿਸਨ-ਸਾਹਿੱਤ ਸਿੰਧੂਲੇਖਕ : ਸਾਧੂ ਅਮੀਰ ਦਾਸ।ਵੇਰਵਾ : ਪੱਤਰੇ ੨੦੯; ਪ੍ਰਤੀ ਸਫ਼ਾ ੧੮ ਸਤਰਾਂ: ਲਿਖਤ ਸਾਫ਼ ਤੇ ਸ਼ੁੱਧ, ਪਰ ਬਹੁਤੀ ਪੁਰਾਣੀ ਨਹੀਂ; ਕਾਗ਼ਜ ਦੇਸੀ; ਹਾਸੀਆ ਰੰਗੀਨ ਲਕੀਰਾਂ ਵਾਲਾ ਹਰੇਕ ਸਫ਼ੇ ਦੇ ਸਿਰਲੇਖ ਲਾਲ ਸਿਆਹੀ ਨਾਲ ਲਿਖੋ ਹੋਏ।ਸਮਾਂ : ਰਚਨਾ ਕਾਲ-ਸੰਮਤ ੧੮੯੦ ਬਿ., ਲਿਪੀ ਕਾਲ-੧੯੫੯ ਬਿ.।ਲਿਖਾਰੀ : ਭਾਈ ਬਿਸ਼ਨ ਸਿੰਘ, ਅੰਮ੍ਰਿਤਸਰੀ।ਆਰੰਭ : ੴ ਸਤਿਗੁਰ ਪ੍ਰਸਾਦਿ। ਸ੍ਰੀ ਗਣੇਸਾਯ ਨਮ: ਸ੍ਰੀ ਜੁਗਲ ਕਿਸੋਰਾਯ ਨਮ:॥ ਸ੍ਰੀ ਬਿੰਦ੍ਰ ਬਿਪ੍ਰਾਯ ਨਮ:। ਅਥ ਸ੍ਰੀ ਕ੍ਰਿਸ਼ਨ ਸਾਹਿਤ ਸਿੰਧੂ ਲਿਖਯਤੇ॥ ਸੋਰਠਾ॥ ਆਨੰਦ ਕਰਤ ਸਵਾਰ, ਰਸ ਬਰਸਾਇ ਅਨੰਤ ਗਤਿ। ਜੈ ਜੈ ਸਦਾ ਤਿਹਾਰ, ਚਪਲਾ ਘਨ ਚਾਤਕ ਸੁਖਦ॥ਅੰਤ : ਸੰਬਤ ਨਭ ਗ੍ਰਹਿ ਬਸੂ ਸਸੀ, ਮਾਵਨ ਮਾਸ ਪੁਨੀਤ। ਗ੍ਰੰਥ ਕ੍ਰਿਸਨ ਸਾਹਿੱਤ ਕੋ, ਸਿੰਧੂ ਰਚਯੋ ਕਰਿ ਪ੍ਰੀਤ॥੨੨੦॥ਕਰ ਜੋਰੈ ਸਭ ਕਵਿਨ ਪੈ, ਬਿਨਤੀ ਕਰਤ ਅਮੀਰੁ । ਭੂਲਿ ਚੂਕਿ ਹੈ ਦਾਸ ਮੈ, ਤੁਮ ਬਖਸੰਦ ਗੰਭੀਰ॥ ੨੨੧॥ਫੇਰ ਇਸ ਤੋਂ ਅਗੇ ਸ੍ਰੀ ਅੰਮ੍ਰਿਤਸਰ ਦੀ ਉਸਤਤ ਹੈ, ਜੋ ੬ ਛੰਦਾਂ ਵਿਚ ਸਮਾਪਤ ਹੁੰਦੀ ਹੈ ਤੇ ਅੰਤ ਵਿਚ "ਇਤਿ ਸ੍ਰੀ ਮਤਿ ਕ੍ਰਿਸਨ ਸਾਹਿਤ ਸਿੰਧੂ ਅਮੀਰ ਦਾਸ ਬਿਰਚਿਤੇ ਅਲੰਕਾਰ ਨਿਰਨਯ ਗ੍ਰੰਥ ਸਮਾਪਤੰ ਨਾਮ ਪੰਚਮੋ ਤਰੰਗ॥ ੫॥ ਸੁਭਾ ਭੂਯਾਤ" ਲਿਖ ਕੇ ਲਿਖਾਰੀ ਨੇ ਹੇਠ ਲਿਖੇ ਦੋਹਰੇ ਦਾ ਵਾਧਾ ਕਰਕੇ ਇਸ ਪੁਸਤਕ ਨੂੰ ਸਮਾਪਤ ਕੀਤਾ ਹੈ :ਸੈਮਤ ਨਿਧ ਪਾਡਵ ਨਿਧੀ, ਸਸਿ ਸਾਵਨ ਦਿਨ ਬੀਸ। ਲਿਖਯੋ ਪਯੋ ਯਾ ਸਿੰਧ ਕੇ, ਬਿਸਨ ਸਿੰਘ ਕਵਿ ਈਸ॥੨॥ ਇਹ ਪੁਸਤਕ ਦੇਵਨਾਗਰੀ ਤੇ ਗੁਰਮੁਖੀ ਵਿੱਚ ਸੰਪਾਦਿਤ ਹੋਕੇ ਛਪ ਚੁੱਕੀ ਹੈ।