ਹੱਥ ਲਿਖਤ ਨੰਬਰ 90 ਕਿੱਸਾ ਬਦਰੇ ਮੁਨੀਰਲੇਖਕ : ਮੀਰ ਹਸਨ ਲਖਨਵੀਵੇਰਵਾ : ਪੱਤਰੇ ੨ ਤੋਂ ੧੮੮ (੧੮੭) ਪ੍ਰਤੀ ਸਫ਼ਾ ੧੩ ਸਤਰਾਂ; ਕਾਗ਼ਜ਼ ਦੇਸੀ ਕਿਰਮ ਖ਼ੁਰਦਾ ਹੋਰ ਆਦਿ ਅੰਤ ਕੋਈ ਨਹੀਂ ਜਿਸ ਕਰਕੇ ਪੁਸਤਕ ਨਾਮੁਕੰਮਲ ਹੈ। ਹਰੇਕ ਸਫ਼ੇ ਦੇ ਦੋਹੀਂ ਪਾਸੀਂ ਲਾਲ ਸਿਆਹੀ ਨਾਲ ਦੋ ਦੋ ਲਕੀਰਾਂ ਮਾਰਕੇ ਪੈਣਾ ਪੈਣਾ ਇੰਚ ਹਾਸ਼ੀਆ ਛੱਡਿਆ ਹੋਇਆ ਹੈ। ਆਦਿ ਤੇ ਅੰਤ ਦੇ ਪੰਨੇ ਗੁੰਮ ਹਨ ਜਿਸ ਕਾਰਨ ਪੁਸਤਕ ਅਧੂਰੀ ।ਸਮਾਂ : ਲਗਭਗ 150 ਸਾਲ ਪੁਰਾਣੀ ਹੈਲਿਖਾਰੀ : ਨਾਮਾਲੂਮ ।ਆਦਿ : ..ਭ ਕੀ ਮਨਜੂਰ ਹੈ॥ (ਪੱਤਰਾ 2)ਅੰਤ : ਚੁਨਾਈ ਨਾ ਬਾਤ ਉਸ..... (ਪੱਤਰਾ188)