ਹੱਥ ਲਿਖਤ ਨੰਬਰ-24

(ੳ) ਕਿਤਾਬ ਘੋੜਿਓਂ ਕੀ ਹਿਕਮਤ
(ਅ) ਅਸਪ ਨਾਮਾਂ
(ੲ) ਅਸਪ ਨਾਮਾ
(ਸ) ਬਾਜਨਾਮਾ (ਫ਼ਾਰਸੀ ਤੋਂ ਅਨੁਵਾਦ
(ਬ) ਨਰਾਇਣ ਕਵਚ
ਲੇਖਕ : ਨਾਮਾਲੂਮ।
ਵੇਰਵਾ : ਕੁਲ ਪੱਤਰੇ ੪੨; ਪ੍ਰਤੀ ਸਫ਼ਾ ਔਸਤ ੧੬ ਸਤਰਾਂ ਲਿਖਤ ਰਤਾ ਮੁਟੇਰੀ: ਕਈ ਸਿਰਲੇਖ ਲਾਲ ਸਿਆਹੀ ਨਾਲ ਲਿਖੇ ਹੋਏ; ਹਾਸ਼ੀਆ ਪ੍ਰਤੀ ਸਫ਼ਾ ਚੁਪਾਸਿਓਂ ਔਸਤਨ ਪੌਣਾ ਪੈਣਾ ਇੰਚ; ਕਾਗ਼ਜ਼ ਦੇਸੀ: ਲਿਖਤ ਬਹੁਤ ਪੁਰਾਣੀ ਨਹੀਂ; ਬੋਲੀ ਇਸ ਦੀ ਸ਼ੁੱਧ ਪੰਜਾਬੀ ਹੈ ਜੋ ਵਾਰਤਕ ਦਾ ਅੱਛਾ ਨਮੂਨਾ ਪੇਸ਼ ਕਰਦੀ ਹੈ।
ਸਮਾਂ : ਨਿਸ਼ਚਿਤ ਨਹੀਂ।
ਲਿਖਾਰੀ : ਵੀਹਵੀਂ ਸਦੀ ਬਿਕ੍ਰਮੀ ਦੇ ਪਹਿਲੇ ਦਹਾਕੇ ਦੀ ਲਿਖਤ ਜਾਪਦੀ ਹੈ।
ਆਰੰਭ: ਸ਼ੁਰੂ ਵਿਚ ਚਾਰ ਪੁਸਤਕਾਂ ਦੀਆਂ ਵਿਸ਼ੇ-ਸੂਚੀਆ। ਪਹਿਲੀ ਵਿਸ਼ੇ-ਸੂਚੀ ਇਸੇ ਪੁਸਤਕ ਕਿਤਾਬ ਘੋੜਿਓਂ ਕੀ ਹਿਕਮਤ ਦੀ ਡੇਢ ਸਫ਼ੇ, ਦੂਜੀ ਵਿਸੇ-ਸੂਚੀ ਕਿਤਾਬ ਅਸਪ ਨਾਮ ਦੀ ਪੌਣੇ ਤਿੰਨ ਸਫੇ। ਤੀਜੀ ਵਿਸੇ-ਸੂਚੀ ਸਾਲਹੋਤ ਦੀ ੨ ਸਫੇ ਅਤੇ ਚੌਥੀ ਵਿਸ਼ੇ-ਸੂਚੀ ਕਿਤਾਬ ਅਸਪ ਨਾਮੇ ਦੀ ੩ ਸਫ਼ੇ। ਇਸ ਤੋਂ ਪਿਛੋਂ ਇਸ ਪੁਸਤਕ ਦਾ ਅਸਲ ਮਜ਼ਮੂਨ ਸ਼ੁਰੂ ਹੈ ਜੋ ਇਸ ਤਰ੍ਹਾਂ ਹੈ :
ੴ ਕਿਤਾਬ ਘੋੜਿਆਂ ਦੀ ਹਿਕਮਤ ਦੀ ਇਸ ਦੇ ਅਠੱਤੀ ਬਾਬ ਹਨ। ਬਾਬ ਪਹਿਲਾ ਅੰਦਰ ਮਰਜਾਂ ਸਿਰ ਦੀਆਂ ਦੇ, ਜੋ ਕਰਿ ਵਾਉ ਵਿਕਾਰੁ ਹੋਵੇ ਨਿਸ਼ਾਨੀ ਤਿਸ ਦੀ ਪਿਛੋਂ ਸਿਰੁ ਗਰਮੁ ਹੁੰਦਾ ਹੈ। ਮੂੰਹ ਦੇ ਮਧੇ ਦੇ ਰੋਮ ਖੜੇ ਹੁੰਦੇ ਹੈਨ। ਅੱਖੀਂ ਦੇ ਗਿਰਦੇ ਅਭਰੂਨ ਪੈਂਦੀ ਹੈ । ਦਵਾ ਸਜੀ ਚੋਦਾ ਮਾਸੇ, ਮਘਾ ਦਰੂਨਜ ਦਵਾਈ ਹੈ ਨਾ ਹੋਇ ਤੋ ਬਚ ਇਕੀ ਇਕੀ ਮਾਸੇ। ਕੁਟਿਕੇ ਛਾਣ ਕੇ ਘੋੜੇ ਨੂੰ ਦੇਏ।
ਉਪਰੋਂ ਸੇਰ ਘਿਉ ਦੇ ਸੰਘ ਵਿਚ ਪਾਵੇ, ਸਤ ਦਿਨ ਇਹੋ ਜੁਗਤਿ ਕਰੇ ਨਫ਼ਾ ਹੋਇ।
ਅੰਤ : ਬਾਬੂ ਅਠਤੀਸਵਾਂ ਹੋਰ ਬਾਬੂ ਬੁਧਵਾਨ ਕਹਿੰਦੇ ਹਨ ਨਾਸਾਂ ਦੀ ਰੇਖਾ ਹੁੰਦੀ ਹੈ ਮਨੁੱਖ ਦੇ ਹੱਥਾਂ ਦੀ ਰੇਖਾ ਦੀ ਤਰਾਂ ਜੇ ਉਹ ਹੋਦੀ ਸਕਲ ਜਾਂ ਕਮਾਨ ਦੀ ਸਕਲ ਹੋਵੇ ਤਾਂ ਸ਼ੁਭ ਹੈ ਧਨੀ ਉਸ ਦਾ ਸੁਖੀ ਰਹਿੰਦਾ ਹੈ ਦਿਨੋ ਦਿਨ ਵਾਧਾ ਹੁੰਦਾ ਹੈ ਨੇਕੀ ਬਰਕਤ ਹੁੰਦੀ ਹੈ ਬਹੁਤੁ ਘੋੜੇ ਇਕੱਠੇ ਹੁੰਦੇ ਹਨ।॥ ੩੮॥ ਸਪੂਰਣੇ।