ਪੰਜਾਬ ਸਰਕਾਰ | GOVERNMENT OF PUNJAB

Select Font Size

Follow Us

ਪੰਜਾਬ ਸਰਕਾਰ | GOVERNMENT OF PUNJAB

Select Font Size A+  A  A-      

ਦਫ਼ਤਰਾਂ ਵਿਚ ਪੰਜਾਬੀ ਦੀ ਵਰਤੋਂ ਬਾਰੇ ਹਦਾਇਤਾਂ

ਵਿਭਾਗ, ਪੰਜਾਬ ਦੀ ਵੈੱਬਸਾਈਟ ਤੇ ਆਪ ਜੀ ਦਾ ਸੁਆਗਤ ਹੈ...    

ਸਾਡੇ ਬਾਰੇ

ਪੰਜਾਬੀ ਜ਼ੁਬਾਨ ਦਾ ਦਫ਼ਤਰੀ ਆਰੰਭ ਰਿਆਸਤ ਪਟਿਆਲਾ ਵਿਚ ਪਹਿਲੀ ਜਨਵਰੀ, 1948 ਨੂੰ ਪੰਜਾਬੀ ਸੈਕਸ਼ਨ ਦੀ ਸਥਾਪਨਾ ਨਾਲ ਸ਼ੁਰੂ ਹੋਇਆ। ਸਰਕਾਰੀ ਦਫ਼ਤਰ ਸੈਫ਼ਾਬਾਦੀ ਗੇਟ ਦੇ ਮੁਹੱਲਾ ਮੀਰ ਕੁੰਦਲਾ, ਕੋਠੀ ਅਬਦੁਲ ਰਹੀਮ ਖ਼ਾਂ ਵਿਖੇ ਬਣਿਆ। ਇਹ ਪੰਜਾਬੀ ਸੈਕਸ਼ਨ, ਸਿੱਖਿਆ ਵਿਭਾਗ ਦਾ ਇੱਕ ਅੰਗ ਬਣਿਆ ਸੀ। ਇਸ ਵਿਚ ਦੋ ਗਜ਼ਟਿਡ ਅਫ਼ਸਰ, ਤਿੰਨ ਖੋਜ ਸਹਾਇਕ, ਚਾਰ ਅਸਿਸਟੈਂਟ, ਇਕ ਕੈਸ਼ੀਅਰ, ਇਕ ਜੂਨੀਅਰ ਕਲਰਕ ਤੇ ਦੋ ਸੇਵਾਦਾਰ ਨਿਯੁਕਤ ਹੋਏ। ਇਸ ਤਰ੍ਹਾਂ ਇਹ ਪੰਜਾਬੀ ਭਾਸ਼ਾ ਦਾ ਦਫ਼ਤਰੀ ਸੈਕਸ਼ਨ 13 ਆਸਾਮੀਆਂ ਨਾਲ ਕਾਇਮ ਹੋਇਆ। ਸਰਦਾਰ ਰਣਜੀਤ ਸਿੰਘ ਗਿੱਲ ਸੈਕਸ਼ਨ ਦੇ ਇੰਚਾਰਜ ਤੇ ਗਿਆਨੀ ਲਾਲ ਸਿੰਘ ਸਹਾਇਕ ਅਫ਼ਸਰ ਨਿਯੁਕਤ ਕੀਤੇ ਗਏ। ਇਸ ਤਰ੍ਹਾਂ 13 ਦੀ ਗਿਣਤੀ ਦਾ ਸੈਕਸ਼ਨ ਪਹਿਲਾਂ 'ਮਹਿਕਮਾ ਪੰਜਾਬੀ' ਤੇ ਮੁੜ ਭਾਸ਼ਾ ਵਿਭਾਗ ਦੇ ਰੂਪ...

Read More...

ਭਾਸ਼ਾ ਵਿਭਾਗ ਵਲੋਂ ਜੀ ਆਇਆਂ ਨੂੰ।

  

ਆਨਲਾਈਨ ਸ਼ਬਦਾਵਲੀ

  

ਆਨਲਾਈਨ ਕੋਸ਼

ਵਿਭਾਗੀ ਪ੍ਰਕਾਸ਼ਨਾਵਾਂ

  

ਆ ਰਹੀਆਂ ਸਰਗਰਮੀਆਂ

  

ਦੁਰਲੱਭ ਹੱਥਲਿਖਤਾਂ

ਉਦੇਸ਼, ਟੀਚੇ ਅਤੇ ਕਾਰਜ ਖੇਤਰ

ਪੰਜਾਬ ਰਾਜ ਦੀ ਰਾਜ ਭਾਸ਼ਾ ਪੰਜਾਬੀ ਨੂੰ ਪ੍ਰਫੁੱਲਿਤ ਕਰਨਾ, ਰਾਜ ਭਾਸ਼ਾ ਐਕਟ ਨੂੰ ਹਰ ਪੱਧਰ 'ਤੇ ਖ਼ਾਸ ਕਰਕੇ ਦਫ਼ਤਰਾਂ ਅਤੇ ਕਚਹਿਰੀਆਂ ਵਿੱਚ ਲਾਗੂ ਕਰਵਾਉਣਾ ਅਤੇ ਇਸ ਲਈ ਸਕੀਮਾਂ ਬਣਾਉਣਾ ਇਸ ਦਾ ਉਦੇਸ਼ ਹੈ। ਪੰਜਾਬੀ ਭਾਸ਼ਾ ਨੂੰ ਸਿੱਖਿਆ, ਸਰਕਾਰ, ਰੁਜ਼ਗਾਰ ਅਤੇ ਪਰਿਵਾਰ ਦੀ ਭਾਸ਼ਾ ਬਣਾਉਣ ਲਈ ਹਰ ਪੱਧਰ ਦੇ ਯਤਨ ਕਰਨੇ, ਉਸ ਲਈ ਨੀਤੀਆਂ ਬਣਾਉਣੀਆਂ, ਸਰਕਾਰ ਨੂੰ ਸਲਾਹ ਦੇਣੀ ਤੇ ਬਣੀਆਂ ਨੀਤੀਆਂ ਅਤੇ ਕਾਨੂੰਨ ਲਾਗੂ ਕਰਨੇ, ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਵੀਂਆਂ ਸਕੀਮਾਂ ਬਣਾਉਣਾ ਅਤੇ ਲਾਗੂ ਕਰਨਾ ਇਸ ਦਾ ਕਾਰਜ-ਖੇਤਰ ਹੈ। ਸਮਕਾਲ ਦੀ ਅਹਿਮ ਜ਼ਰੂਰਤ ਦੇ ਮੱਦੇਨਜ਼ਰ ਨਵੀਂ ਤਕਨਾਲੋਜੀ, ਖ਼ਾਸ ਕਰਕੇ ਮਸ਼ੀਨੀ ਬੁੱਧੀਮਾਨਤਾ (ਆਰਟੀਫਿਸ਼ਅਲ ਇੰਟੈਲੀਜੈਂਸ) ਦੇ ਲਈ ਪੰਜਾਬੀ ਭਾਸ਼ਾ ਨੂੰ ਤਿਆਰ ਕਰਨਾ, ਖ਼ਾਸ ਕਰਕੇ ਇਸ ਦੇ ਸ਼ਬਦ ਭੰਡਾਰ (ਡਾਟਾ ਬੇਸ) ਨੂੰ ਸਿਰਜਣ ਵਿੱਚ ਯੋਗਦਾਨ ਪਾਉਣਾ ਸਮੇਂ ਦੀ ਲੋੜ ਹੈ। ਇਸ ਲਈ ਭਾਸ਼ਾ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦਾ ਮੁਲਾਂਕਣ ਕਰ ਕੇ ਨਵੇਂ ਸਿਰਿਓਂ ਵਿਉਂਤੀਆਂ ਜਾਣਗੀਆਂ ਅਤੇ ਨਵੀਂਆਂ ਲੋੜਾਂ ਅਨੁਸਾਰ ਨਵੀਂਆਂ ਸਕੀਮਾਂ ਸ਼ੁਰੂ ਕਰਨ ਦੀ ਦਿਸ਼ਾ ਵਿੱਚ ਵਿਭਾਗ ਅੱਗੇ ਵਧੇਗਾ ਤਾਂ ਕਿ ਮਾਤ-ਭਾਸ਼ਾ ਪੰਜਾਬੀ ਅਜੋਕੇ ਤਕਨੀਕੀ ਯੁੱਗ ਦੀ ਹਾਣੀ ਬਣ ਸਕੇ।

ਸੁਝਾਅ

ਸਾਹਿਤਕ ਸਰਗਰਮੀਆਂ

ਕਿਸੇ ਵੀ ਜਾਣਕਾਰੀ ਲਈ ਸੰਪਰਕ ਕਰੋ