ਪੰਜਾਬੀ ਨਾਟਕ ਮੁਕਾਬਲੇ (ਜ਼ਿਲ੍ਹਾ ਪੱਧਰ)

ਸਾਹਿਤ ਦੀ ਅਹਿਮ ਵਿਧਾ ਨਾਟਕ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਲਈ ਭਾਸ਼ਾ ਵਿਭਾਗ ਵੱਲੋਂ ਸਤੰਬਰ ਮਹੀਨੇ ’ਚ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਨਾਟਕ ਮੁਕਾਬਲੇ ਕਰਵਾਏ ਜਾਣਗੇ। ਜਿੰਨਾਂ ਦਾ ਮਕਸਦ ਸਕੂਲੀ ਵਿਦਿਆਰਥੀਆਂ ਨੂੰ ਰੰਗਮੰਚ ਨਾਲ ਜੋੜਨਾ ਹੈ। ਜੇਤੂਆਂ ਨੂੰ ਢੁਕਵੇਂ ਇਨਾਮ ਵੀ ਦਿੱਤੇ ਜਾਣਗੇ।