ਮਾਤ ਭਾਸ਼ਾ ਦਿਵਸ

ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ 21 ਫਰਵਰੀ, 2025 ਨੂੰ ਵਿਭਾਗ ਵੱਲੋਂ ਜ਼ਿਲ੍ਹਾ ਸਦਰ ਮੁਕਾਮਾਂ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਮਾਤ ਭਾਸ਼ਾ ਪੰਜਾਬੀ ਸਬੰਧੀ ਸਾਹਿਤਕ ਸਮਾਗਮ ਕਰਵਾਏ ਜਾਣਗੇ। ਜਿੰਨਾਂ ਦੌਰਾਨ ਵਿਦਵਾਨਾਂ ਵੱਲੋਂ ਮਾਤ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਸਬੰਧੀ ਸਰਗਰਮੀਆਂ, ਚੁਣੌਤੀਆਂ ਤੇ ਸੰਭਾਵਨਾਵਾਂ ’ਤੇ ਨਿੱਠ ਕੇ ਮੰਥਨ ਕੀਤਾ ਜਾਵੇਗਾ।