ਕਹਾਣੀ ਦਰਬਾਰ

ਭਾਸ਼ਾ ਵਿਭਾਗ ਵੱਲੋਂ ਪੰਜਾਬੀ ਕਹਾਣੀ ਦੀ ਸਥਿਤੀ ਤੇ ਸਰੋਕਾਰਾਂ ਨਾਲ ਸਾਹਿਤ ਪ੍ਰੇਮੀਆਂ ਨੂੰ ਜਾਣੂ ਕਰਵਾਉਣ ਅਤੇ ਕਹਾਣੀ ਕਲਾ ਦੇ ਖੇਤਰ ’ਚ ਨਵੀਆਂ ਚੁਣੌਤੀਆਂ ਨਾਲ ਸਬੰਧਤ ਵਿਚਾਰ ਚਰਚਾ ਕੀਤਾ ਜਾਂਦੀ ਹੈ। ਜੂਨ ਮਹੀਨੇ ਵਿੱਚ ਜ਼ਿਲ੍ਹਾ ਸਦਰ ਮੁਕਾਮਾਂ ਅਤੇ ਮੁੱਖ ਦਫ਼ਤਰ ਵਿਖੇ ਕਹਾਣੀ ਦਰਬਾਰ ਦੇ ਰੂਪ ’ਚ ਕਰਵਾਏ ਜਾਣੇ ਹਨ। ਅਜਿਹੇ ਸਮਾਗਮਾਂ ਦੀ ਸਾਹਿਤ ਦੇ ਖੇਤਰ ’ਚ ਬਹੁਤ ਜ਼ਰੂਰਤ ਹੈ।